• KhalseDa Virsa

    A seminar to clear up misconceptions about Sikh history.

    This July

    Come and join us at San Jose Gurdwara on July 27th to listen, learn, discuss and take action.

  • 1

ਪਿਛਲੇ ਲੰਬੇ ਸਮੇਂ ਤੋਂ ਸਮੁੱਚੀ ਸਿੱਖ ਕੌਮ ਆਪਣੇ ਪਿੰਡੇ ਉੱਪਰ ਅਤਿ ਦਾ ਸੰਤਾਪ ਝੱਲਦੀ ਆ ਰਹੀ ਹੈ। ਇਸ ਸਮੇਂ ਦੌਰਾਨ ਕੌਮ ਦੇ ਇਤਿਹਾਸਿਕ ਖ਼ਜ਼ਾਨਿਆਂ ਨੂੰ ਲੁਟਿਆ ਜਾਂ ਸਾੜਿਆ ਗਇਆ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤੇ ਗੁਰਦੁਆਰਿਆਂ ਨੂੰ ਢਾਹਿਆ ਗਇਆ। ਜਰਵਾਣਿਆਂ ਨੇ ਸਿੱਖ ਕੌਮ ਦੇ ਬੇਅੰਤ ਨੌਜਵਾਨਾਂ ਨੂੰ ਸ਼ਹੀਦ ਕੀਤਾ – ਇਥੋਂ ਤਕ ਕਿ ਸਾਡੀ ਇੱਕ ਪੂਰੀ ਪੀ੍ਹੜੀ ਦੀ ਨਸਲਕੁਸ਼ੀ  ਕੀਤੀ ਗਈ। ਹੁਣ, ਇਨ੍ਹਾਂ ਹੀ ਪੰਥ-ਵਿਰੋਧੀ ਸ਼ਕਤੀਆਂ ਨੇ ਖ਼ਾਲਸੇ ਦੇ ਜੀਵਨ-ਸਰੋਤ ਅਤੇ ਆਤਮਕ ਬਲ ਦੇ ਸੌਮੇ, ਪਵਿਤ੍ਰ, ਅੰਮ੍ਰਿਤ-ਰੂਪ ਗੁਰਬਾਣੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਅਖੌਤੀ ਵਿਦਵਾਨਾਂ ਅਤੇ ਪ੍ਰਚਾਰਕਾਂ ਰਾਹੀਂ ਭੋਲੇ-ਭਾਲੇ ਸਿੱਖਾਂ ਦੇ ਹਿਰਦਿਆਂ ਵਿਚ ਸ਼ੰਕਿਆਂ ਅਤੇ ਭਰਮਾਂ ਦਾ ਬੀਜ ਬੀਜਿਆ ਜਾ ਰਿਹਾ ਹੈ। 
ਇਸ ਡੂੰਘੀ ਸਾਜ਼ਿਸ਼ ਅਧੀਨ, 


੧) ਦਸਾਂ ਗੁਰੂ ਸਾਹਿਬਾਨਾਂ ਦੀ ਜੋਤ, ਜਗਤ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਧੁਰ ਕੀ ਬਾਣੀ" ਹੋਣ ਬਾਰੇ ਪੱਛਮ ਦੀਆਂ ਯੂਨੀਵਰਸੀਟੀਆਂ ਵਿਚ ਬੜੇ ਹੀ ਵਿਉਂਤਬੰਧ ਤਰੀਕੇ ਨਾਲ 'ਖੋਜ' ਦੇ ਨਾਂ ਹੇਠ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਉੱਪਰ ਵਾਰ ਵਾਰ ਹਮਲੇ ਹੋ ਰਹੇ ਹਨ। 
੨) ਖ਼ੰਡੇ ਦੀ ਪਾਹੁਲ, ਅੰਮ੍ਰਿਤ ਦੀਆਂ ਬਾਣੀਆਂ, ਸਿੱਖ ਦੀ ਅਰਦਾਸ, ਸ੍ਰੀ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਂਵਾ ਉੱਪਰ ਵੀ ਪ੍ਰਸ਼ਨ ਉਠਾਏ ਜਾ ਰਹੇ ਹਨ।
੩) ਸਿੱਖਾਂ ਦੀ ਸ਼ਰਧਾ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਪੰਥ ਨੂੰ ਲਾਈ ਜਾ ਰਹੀ ਢਾਹ ਬਾਰੇ ਜਾਗ੍ਰਿਤ ਹੋਈਏ।
ਇ੍ਹਨਾਂ ਸਾਜ਼ਿਸ਼ਾਂ ਨੂੰ ਅਸਫਲ ਕਰਨ ਹਿਤ ਅਤੇ ਸੱਚ ਦੀ ਪਛਾਣ ਕਰਨ ਹਿਤ

ਸਮੂੰਹ ਸ਼ਰਧਾਵਾਨ ਸਿੱਖ ਸੰਗਤ ਨੂੰ 
ਜੁਲਾਈ ੨੭, ੨੦੧੩ ਦਿਨ ਸ਼ਨੀਵਾਰ ਨੂੰ 
ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਕੈਲੀਫੌਰਨੀਆ, ਯੂ.ਐਸ.ਏ ਵਿਖੇ
ਅਤੇ
ਅਗਸਤ ੩, ੨੦੧੩ ਦਿਨ ਸ਼ਨੀਵਾਰ ਨੂੰ
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵੁੱਡਬ੍ਰਿਜ ਟਾਉਨਸ਼ਿਪ, ਨਿਯੂ ਜਰਸੀ, ਯੂ.ਐਸ.ਏ ਵਿਖੇ

ਖ਼ਾਲਸੇ ਦਾ ਵਿਰਸਾ: ਅੰਮ੍ਰਿਤ ਬਾਣੀ
ਵੀਚਾਰ ਗੋਸ਼ਟੀ
ਵਿਚ ਹਾਜ਼ਰੀਆਂ ਭਰ ਕੇ
ਪੰਥਕ ਵਿਦਵਾਨਾਂ ਦੇ ਵੀਚਾਰ ਸੁਣਨ ਲਈ ਬੇਨਤੀ ਕੀਤੀ ਜਾ ਰਹੀ ਹੈ।

ਪਹੁੰਚ ਰਹੇ ਵਿਦਵਾਨ
ਗਿਆਨੀ ਸ਼ੇਰ ਸਿੰਘ (ਗ: ਸੀ੍ਰ ਮੰਜੀ ਸਾਹਿਬ, ਅੰਬਾਲਾ), ਡਾ. ਜੋਧ ਸਿੰਘ (ਪੰਜਾਬੀ ਯੂਨੀਵਰਸੀਟੀ); ਡਾ. ਹਰਭਜਨ ਸਿੰਘ (ਪੰਜਾਬੀ ਯੂਨੀਵਰਸੀਟੀ), ਡਾ. ਸੁਖਮੰਦਰ ਸਿੰਘ (), ਗੁਰਿੰਦਰ ਸਿੰਘ ਮਾਨ (ਇੰਗਲੈਡ), ਡਾ. ਅਮਰਜੀਤ ਸਿੰਘ ਬਲ, ਗੁਰਚਰਨਜੀਤ ਸਿੰਘ ਲਾਂਬਾ , ਡਾ. ਗੁਰਤੇਜ ਸਿੰਘ,